Aj Da Hukamnama 26 April 2020

Updated : Apr 26, 2020 in Hukamnama

Aj Da Hukamnama 26 April 2020 – Sri Darbar Sahib, Amritsar

Aj Da Hukamnama 26 April 2020 – Sri Darbar Sahib, Amritsar ( Gurbani Amrit )

Amrit wele da Hukamnama from Sri Darbar Sahib, Sri Amritsar, Ang 813, 26 -04-20 : ang 813

26 April 2020 hukamnama

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

ਬਿਲਾਵਲੁ ਮਹਲਾ ੫ ॥

ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥

ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥

ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥

ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥

ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥

Aj Da Hukamnama in Hindi

बिलावलु महला ५ ॥

सोई मलीनु दीनु हीनु जिसु प्रभु बिसराना ॥ करनैहारु न बूझई आपु गनै बिगाना ॥१॥

दूखु तदे जदि वीसरै सुखु प्रभ चिति आए ॥ संतन कै आनंदु एहु नित हरि गुण गाए ॥१॥ रहाउ ॥

ऊचे ते नीचा करै नीच खिन महि थापै ॥ कीमति कही न जाईऐ ठाकुर परतापै ॥२॥

पेखत लीला रंग रूप चलनै दिनु आइआ ॥ सुपने का सुपना भइआ संगि चलिआ कमाइआ ॥३॥

करण कारण समरथ प्रभ तेरी सरणाई ॥ हरि दिनसु रैणि नानकु जपै सद सद बलि जाई ॥४॥२०॥५०॥

Aj Da Hukamnama 26 April 2020


Aj Da Hukamnama 26 April 2020 Meaning Of Ang 813 in Punjabi : 

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ। ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥ (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ॥ (ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ। ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥ (ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ। ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ।੩। ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ। ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ।੪।੨੦।੫੦।


Aj Da Hukamnama 26 April 2020 Meaning Of Ang 813 in English: 

Meaning:

Bilaaval, Fifth Mehl: One who forgets God is filthy, poor and low. The fool does not understand the Creator Lord; instead, he thinks that he himself is the doer. ||1|| Pain comes, when one forgets Him. Peace comes when one remembers God. This is the way the Saints are in bliss – they continually sing the Glorious Praises of the Lord. ||1||Pause|| The high, He makes low, and the low, he elevates in an instant. The value of the glory of our Lord and Master cannot be estimated. ||2|| While he gazes upon beautiful dramas and plays, the day of his departure dawns. The dream becomes the dream, and his actions do not go along with him. || 3 || God is All-powerful, the Cause of causes; I seek Your Sanctuary. Day and night, Nanak meditates on the Lord; forever and ever he is a sacrifice. || 4 || 20 || 50 ||

Aj Da Hukamnama 26 April 2020 Meaning Of Ang 813 in Hindi: 

Meaning:

हे भाई! जिस मनुख को परमात्मा भूल जाता है, वोही मनुख गन्दा है, कंगाल है, नीच है। वह मुर्ख मनुख अपने आप को (कोई बड़ी हस्ती) समझता रहता है, सब कुछ करने में समर्थ प्रभु को कुछ नहीं समझता॥१॥ (हे भाई! मनुख को) तभी दुःख मिलता है जब इस को प्रभु भूल जाता है। परमात्मा मन में सदा बसने से सुख प्रतीत होता है। प्रभु का सेवक सदा प्रभु के गुण गाता रहता है। सेवकों के हृदये में यह आनंद टिका रहता है॥१॥रहाउ॥(परन्तु, हे भाई! याद रख) परमात्मा ऊँचे (अकड़खान) को निचा बना देता है, और नीचों को एक पल में ही इज्ज़त वाले बना देता है। उस परमात्मा के प्रातक का अंदाजा नहीं लगाया जा सकता॥२॥ (हे भाई! दुनिया के) खेल-तमाशे (दुनिया के) रंग-रूप देखते-देखते (ही मनुष्य के दुनिया से) चलने के दिन आ पहुँचते हैं। इन रंग-तमाशों से तो साथ खत्म ही होना था, वह साथ खत्म हो जाता है, मनुष्य के साथ तो किए हुए कर्म ही जाते हैं।3। हे जगत के रचनहार प्रभू! हे सारी ताकतों के मालिक प्रभू! (तेरा दास नानक) तेरी शरण आया है। हे हरी! नानक दिन-रात (तेरा ही नाम) जपता है, तुझसे ही सदा-सदा सदके जाता है।4।20।50।

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!


Aj Da Hukamnama 26 April 2020 – Sri Darbar Sahib, Amritsar, aj da Mukwak

Click for More Banis

Aj Da Hukamnama 26 April 2020 – to day hukamnama, hukamnama ang 813, hukamnama darbar sahib ji, hukamnama today from darbar sahib, hukamnama in punjabi today,

Q.1 What does mean of Hukamnama?

A Hukamnama refers to a hymn from the Guru Granth Sahib Ji which is given as an order to Sikh’s people or a historical order given by one of the Gurus of Sikhism.

Q.2 Sikhs should read Hukamnama?

yes, they should, Hukamnama is taken from Shri guru granth sahib ji that contains Sikh’s Guru Banis.

Leave a Reply

Your email address will not be published. Required fields are marked *